Poem on Punjabi Culture in Punjabi Language :
Poem on Punjabi Culture in Punjabi Language :-
ਮੰਜਿਆਂ ਤੇ ਰਹਿੰਦੇ ਸੀ ਕੋਲ ਕੋਲ ਰਹਿੰਦੇ ਸੀ ,
ਸੋਫੇ ਬੈੱਡ ਆ ਗਏ ਨੇ ਦੂਰੀਆਂ ਵਧਾ ਗਏ ਨੇ ,
ਛੱਤਾਂ ਤੇ ਨਾ ਸੌਂਦੇ ਹੁਣ ਬਾਤਾਂ ਵੀ ਨਾ ਪਾਉਂਦੇ ਹੁਣ ,
ਵਿਹੜੇ ਵਿੱਚ ਰੁੱਖ ਸਨ ਸਾਂਝੇ ਦੁੱਖ ਸੁੱਖ ਹਨ ,
ਬੂਹਾ ਖੁੱਲਾ ਰਹਿੰਦਾ ਸੀ ਰਾਹੀ ਵੀ ਆ ਵਹਿੰਦਾ ਸੀ ,
ਕਾਂ ਵੀ ਕੁਰਲਾਉਂਦੇ ਸੀ ਪਰਾਉਣੇ ਵੀ ਆਉਂਦੇ ਸੀ ,
ਸਾਈਕਲ ਹੀ ਕੋਲ ਸੀ ਤਾਂ ਵੀ ਮੇਲ - ਜੋਲ ਸੀ ,
ਰਿਸ਼ਤੇ ਨਿਭਾਉਂਦੇ ਸਾਂ ਰੁੱਸਦੇ ਮਨਾਉਂਦੇ ਸਾਂ,
ਪੈਸਾ ਭਾਵੇਂ ਘੱਟ ਸੀ ਮੱਥੇ ਤੇ ਨਾ ਵੱਟ ਸੀ ,
ਕੰਧਾਂ ਕੌਲੇ ਕੱਚੇ ਸਨ ਸਾਕ ਸਾਰੇ ਸੱਚੇ ਸਨ ,
ਸ਼ਾਇਦ ਕੁੱਝ ਪਾਇਆ ਹੈ ਬਹੁਤਾ ਤਾਂ ਗਵਾਇਆ ਹੈ
ਕਵਿਤਾ ਦੱਸਦੀ ਹੈ ਕਿ ਪਹਿਲਾਂ ਲੋਕ ਦਿਲ ਨਾਲ ਸੰਬੰਧ ਕਿਵੇਂ ਨਿਭਾਉਂਦੇ ਸਨ, ਅੱਜ ਦੇ ਸਮੇਂ ਵਿਚ, ਰਿਸ਼ਤੇ ਨਕਲੀ ਬਣ ਗਏ ਹਨ, ਲੋਕ ਮਤਲਬੀ ਹੋ ਗਏ ਹਨ ਪਰ ਪਹਿਲੇ ਸਮਿਆਂ ਵਿੱਚ ਲੋਕ ਹਰ ਇਕ ਦੁੱਖ ਵਿਚ ਬਿਨਾਂ ਕਿਸੇ ਮਤਲਬ ਦੇ ਸਾਥ ਦਿੰਦੇ ਸਨ। ਪੁਰਾਣੇ ਸਮੇਂ ਦੇ ਮੁਕਾਬਲੇ ਅੱਜ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਆਈਆਂ ਹਨ, ਲੋਕਾਂ ਦੇ ਪਹਿਲੇ ਸਮਿਆਂ ਵਿੱਚ ਬਹੁਤ ਵਧੀਆ ਸੁਭਾਅ ਸੀ, ਲੋਕ ਸਭ ਲਈ ਕੰਮ ਕਰਦੇ ਸਨ ਅਜੋਕੇ ਸਮੇਂ ਵਿੱਚ, ਲੋਕ ਗਰੀਬ ਲੋਕਾਂ ਤੋਂ ਦੂਰ ਭੱਜਦੇ ਹਨ, ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਮੇਰੇ ਕੋਲੋਂ ਕੁਝ ਮੰਗ ਹੀ ਨਾ ਲਵੇ | ਲੋਕ ਦਿਲੋਂ ਗਰੀਬ ਹੋ ਗਏ ਹਨ
ਪੁਰਾਣੇ ਸਮਿਆਂ ਵਿਚ ਲੋਕ ਅਮੀਰ ਨਹੀਂ ਸਨ ਪਰ ਉਹ ਦਿਲੋਂ ਬਹੁਤ ਅਮੀਰ ਸਨ , ਪੁਰਾਣੇ ਸਮਿਆਂ ਵਿੱਚ ਲੋਕ ਬਜ਼ੁਰਗਾਂ ਨੂੰ ਬਹੁਤ ਸਤਿਕਾਰ ਦਿੰਦੇ ਸੀ ਹਰ ਕੰਮ ਬਜ਼ੁਰਗਾਂ ਦੀ ਸਲਾਹ ਨਾਲ ਕੀਤਾ ਜਾਂਦਾ ਸੀ । ਉਮੀਦ ਹੈ ਕਿ ਤੁਸੀਂ ਇਸ ਕਵਿਤਾ ਨੂੰ ਪੜਕੇ ਪੁਰਾਣੇ ਦਿਨਾਂ ਨੂੰ ਯਾਦ ਕਰੋਗੇ।
0 Comments