Kartar Singh Sarabha Biography in Punjabi

Kartar Singh Sarabha Biography in Punjabi :

Kartar Singh Sarabha Biography , Kartar Singh Sarabha Biography in Punjabi , Kartar Singh Sarabha was born in 1896 at the house of Sardar Mangal Singh in the village of Sarabha in Ludhiana district. It is because of the name of this village that Sarabha is associated with the name of Kartar Singh. 

Kartar Singh Sarabha Biography

 Kartar Singh Sarabha Biography in Punjabi :


ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਭਾਰਤੀਆਂ ਨੇ ਆਪਣਾ ਯੋਗਦਾਨ ਪਾਇਆ। ਕਰਤਾਰ ਸਿੰਘ ਸਰਾਭਾ ਵੀ ਅਜਿਹਾ ਦੇਸ਼ ਭਗਤ ਸੀ ਜਿਸਨੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ। 


ਕਰਤਾਰ ਸਿੰਘ ਸਰਾਭਾ ਦਾ ਜਨਮ 1896 ਈ : ਵਿੱਚ ਸਰਦਾਰ ਮੰਗਲ ਸਿੰਘ ਦੇ ਘਰ ਲੁਧਿਆਣੇ ਜਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ। ਇਸ ਪਿੰਡ ਦੇ ਨਾਂ ਕਾਰਨ ਹੀ ਕਰਤਾਰ ਸਿੰਘ ਦੇ ਨਾਮ ਨਾਲ ਸਰਾਭਾ ਜੁੜਿਆ ।  ਛੋਟੀ ਉਮਰ ਵਿੱਚ ਹੀ ਕਰਤਾਰ ਸਿੰਘ ਸਰਾਭਾ ਦਾ ਦੇਹਾਂਤ ਹੋ ਗਿਆ ਅਤੇ ਉਹਨਾਂ ਦੀ ਦੇਖਭਾਲ ਉਹਨਾਂ ਦੇ ਦਾਦਾ ਜੀ ਨੇ ਕੀਤੀ। 


ਉਹਨਾਂ ਨੇ ਮੁੱਢਲੀ ਸਿੱਖਿਆ ਆਪਣੇ ਪਿੰਡ ਵਿੱਚ ਹੀ ਪ੍ਰਾਪਤ ਕੀਤੀ। ਫਿਰ ਮਾਲਵਾ ਖਾਲਸਾ ਹਾਈ ਸਕੂਲ ਤੋਂ ਅੱਠਵੀਂ ਅਤੇ ਮਿਸ਼ਨ ਹਾਈ ਸਕੂਲ ਤੋਂ ਦਸਵੀਂ ਸ਼੍ਰੇਣੀ ਪਾਸ ਕੀਤੀ। ਉਸ ਤੋਂ ਬਾਅਦ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪੜਨ ਲਈ ਚਲੇ ਗਏ। 

ਇਸ ਸਮੇਂ ਅਮਰੀਕਾ ਵਿੱਚ ਵਸਦੇ ਭਾਰਤੀਆਂ ਨੇ ਗਦਰ ਪਾਰਟੀ ਬਣਾਈ ਜਿਸ ਦਾ ਮੁੱਖ ਮਕਸਦ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ ਇਸ ਪਾਰਟੀ ਨੇ ਗਦਰ ਨਾਂ ਦੇ ਅਖਬਾਰ ਦੀ ਸ਼ੁਰੂਆਤ ਕੀਤੀ। ਕਰਤਾਰ ਸਿੰਘ ਸਰਾਭਾ ਨੇ ਇਸ ਅਖਬਾਰ ਲਈ ਪੂਰੀ ਸਰਗਰਮੀ ਨਾਲ ਕੰਮ ਕਰਨ ਕਰਕੇ ਯੂਨੀਵਰਸਿਟੀ ਛੱਡ ਦਿੱਤੀ। 


ਗਦਰ ਪਾਰਟੀ ਦੀ ਅਗਵਾਈ ਕਰਨ ਵਾਲਿਆਂ ਵਿੱਚ ਕਰਤਾਰ ਸਿੰਘ ਸਰਾਭਾ ਦਾ ਵੱਡਾ ਯੋਗਦਾਨ ਸੀ। ਗਦਰ ਪਾਰਟੀ ਦਾ ਮੁੱਖ ਉਦੇਸ਼ ਵਿਦਰੋਹ ਲਈ ਤਿਆਰ ਕਰਨਾ ਸੀ। 

ਦੂਜੇ ਪਾਸੇ ਦੇਸ਼ ਦੇ ਕਾ੍ਂਤੀਕਾਰੀਆਂ ਨਾਲ ਮੇਲ ਜੋਲ ਪੈਦਾ ਕੀਤਾ ਗਿਆ। ਵਿਦਰੋਹ ਦੀ ਇਹ ਯੋਜਨਾ ਪਾਰਟੀ ਵਿੱਚ ਆਏ ਇੱਕ ਪੁਲਿਸ ਮੁਖਬਰ ਦੇ ਕਾਰਨ ਫੇਲ੍ਹ ਹੋ ਗਈ। ਗਰਿਫ਼ਤਾਰੀਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਕਰਤਾਰ ਸਿੰਘ ਸਰਾਭਾ ਦੇ ਉਸਦੇ ਸਾਥੀ ਫੜੇ ਗਏ ।  ਕਈ ਦੇਸ਼ ਭਗਤਾਂ ਸਮੇਤ ਕਰਤਾਰ ਸਿੰਘ ਸਰਾਭਾ ਨੂੰ 16 ਨਵੰਬਰ 1915 ਈ:  ਨੂੰ ਫਾਂਸੀ ਦੇ ਦਿੱਤੀ ਗਈ। ਕਰਤਾਰ ਸਿੰਘ ਸਰਾਭਾ ਇੱਕ ਪੱਕਾ ਦੇਸ਼ ਭਗਤ ਸੀ। ਅਜਿਹੇ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਹੀ ਭਾਰਤ 15 ਅਗਸਤ 1947 ਈ: ਨੂੰ ਆਜ਼ਾਦ ਹੋ ਗਿਆ। 

 Kartar Singh Sarabha Biography in Punjabi , Kartar Singh Sarabha. 

Post a Comment

Previous Post Next Post